PA/700429 ਪ੍ਰਵਚਨ - ਸ਼੍ਰੀਲ ਪ੍ਰਭੁਪਾਦ ਵੱਲੋਂ ਲਾੱਸ ਐਂਜ਼ਲਿਸ ਵਿੱਚ ਬੋਲੀ ਅੰਮ੍ਰਿਤ ਬਾਣੀ

PA/Punjabi - ਸ਼੍ਰੀਲ ਪ੍ਰਭੁਪਾਦ ਦੀ ਅੰਮ੍ਰਿਤ ਬਾਣੀ
"ਜਿਵੇਂ ਸਾਡੀ ਆਮ ਜ਼ਿੰਦਗੀ ਵਿੱਚ, ਹਰ ਜਗ੍ਹਾ ਸਾਡੇ ਕੋਲ ਕੋਈ ਨਾ ਕੋਈ ਮੁੱਖ ਆਦਮੀ, ਇੱਕ ਨੇਤਾ ਹੁੰਦਾ ਹੈ, ਜਿਵੇਂ ਤੁਸੀਂ ਮੈਨੂੰ ਆਪਣਾ ਨੇਤਾ ਸਵੀਕਾਰ ਕੀਤਾ ਹੈ। ਇਸੇ ਤਰ੍ਹਾਂ, ਨੇਤਾ ਦੇ ਨੇਤਾ, ਨੇਤਾ ਦੇ ਨੇਤਾ, ਅੱਗੇ ਵਧਦੇ ਰਹੋ, ਅੱਗੇ ਵਧਦੇ ਰਹੋ, ਖੋਜਦੇ ਰਹੋ; ਜਦੋਂ ਤੁਸੀਂ ਕ੍ਰਿਸ਼ਨ ਕੋਲ ਆਉਂਦੇ ਹੋ, ਉਹ ਸਾਰਿਆਂ ਦਾ ਨੇਤਾ ਹੈ। ਉਹ ਕ੍ਰਿਸ਼ਨ ਹੈ। ਬੱਸ ਇੰਨਾ ਹੀ। ਈਸ਼ਵਰ: ਪਰਮ: ਕ੍ਰਿਸ਼ਨ: (ਭ. 5.1)। ਹਰ ਕੋਈ ਬ੍ਰਹਮਾ, ਦੇਵਤਾ ਹੈ, ਤੁਸੀਂ ਜੋ ਵੀ ਕਹਿੰਦੇ ਹੋ, ਈਸ਼ਵਰ: - ਪਰ ਕੋਈ ਵੀ ਪਰਮ: ਨਹੀਂ ਹੈ। ਪਰਮ: ਦਾ ਅਰਥ ਹੈ 'ਸਰਵਉੱਚ'। ਮੈਂ ਇਸ ਸੰਸਥਾ ਦਾ ਨਿਯੰਤ੍ਰਕ ਹੋ ਸਕਦਾ ਹਾਂ; ਰਾਸ਼ਟਰਪਤੀ ਇਸ ਦੇਸ਼ ਦਾ ਨਿਯੰਤ੍ਰਕ ਹੋ ਸਕਦਾ ਹੈ; ਪਰ ਕੋਈ ਵੀ ਦਾਅਵਾ ਨਹੀਂ ਕਰ ਸਕਦਾ ਕਿ 'ਮੈਂ ਸਰਵਉੱਚ ਨਿਯੰਤ੍ਰਕ ਹਾਂ'। ਇਹ ਸੰਭਵ ਨਹੀਂ ਹੈ। ਇਹ ਸਿਰਫ ਕ੍ਰਿਸ਼ਨ ਲਈ ਹੈ। ਉਹ ਅਹੁਦਾ ਕ੍ਰਿਸ਼ਨ ਲਈ ਹੈ।"
700429 - ਪ੍ਰਵਚਨ ISO and Initiations - ਲਾੱਸ ਐਂਜ਼ਲਿਸ