PA/700513b ਪ੍ਰਵਚਨ - ਸ਼੍ਰੀਲ ਪ੍ਰਭੁਪਾਦ ਵੱਲੋਂ ਲਾੱਸ ਐਂਜ਼ਲਿਸ ਵਿੱਚ ਬੋਲੀ ਅੰਮ੍ਰਿਤ ਬਾਣੀ

PA/Punjabi - ਸ਼੍ਰੀਲ ਪ੍ਰਭੁਪਾਦ ਦੀ ਅੰਮ੍ਰਿਤ ਬਾਣੀ
"ਇਸ ਲਈ ਇਹ ਈਸ਼ੋਪਨਿਸ਼ਦ ਸਾਨੂੰ ਸਿਖਾਉਂਦਾ ਹੈ ਕਿ ਸਾਨੂੰ ਬਹੁਤ ਸਾਵਧਾਨ ਰਹਿਣਾ ਚਾਹੀਦਾ ਹੈ। ਸਾਨੂੰ ਬਹੁਤ ਜ਼ਿਆਦਾ ਉੱਨਤ ਨਹੀਂ ਹੋਣਾ ਚਾਹੀਦਾ। ਅਸੀਂ ਉੱਨਤ ਹੋ ਸਕਦੇ ਹਾਂ। ਇਸ ਨਾਲ ਕੋਈ ਫ਼ਰਕ ਨਹੀਂ ਪੈਂਦਾ। ਅਸੀਂ ਇਹ ਨਹੀਂ ਕਹਿੰਦੇ ਕਿ ਤੁਸੀਂ ਭੌਤਿਕ ਸਿੱਖਿਆ ਵਿੱਚ ਅੱਗੇ ਨਾ ਵਧੋ। ਤੁਸੀਂ ਅੱਗੇ ਵਧੋ, ਪਰ, ਉਸੇ ਸਮੇਂ, ਤੁਸੀਂ ਕ੍ਰਿਸ਼ਨ ਭਾਵਨਾ ਅੰਮ੍ਰਿਤ ਬਣੋ। ਇਹ ਸਾਡਾ ਪ੍ਰਚਾਰ ਹੈ। ਅਸੀਂ ਇਹ ਨਹੀਂ ਕਹਿੰਦੇ ਕਿ ਤੁਸੀਂ..., ਤੁਸੀਂ ਮੋਟਰਕਾਰ ਨਾ ਬਣਾਓ ਜਾਂ ਤੁਸੀਂ ਇਹ ਬਹੁਤ ਸਾਰੀਆਂ ਮਸ਼ੀਨਾਂ ਨਾ ਬਣਾਓ। ਅਸੀਂ ਨਹੀਂ ਕਹਿੰਦੇ। ਪਰ ਅਸੀਂ ਕਹਿੰਦੇ ਹਾਂ, 'ਠੀਕ ਹੈ, ਤੁਸੀਂ ਇਹ ਮਸ਼ੀਨ ਬਣਾਈ ਹੈ। ਇਸਨੂੰ ਕ੍ਰਿਸ਼ਨ ਦੀ ਸੇਵਾ ਵਿੱਚ ਲਗਾਓ'। ਇਹ ਸਾਡਾ ਪ੍ਰਸਤਾਵ ਹੈ। ਅਸੀਂ ਇਹ ਨਹੀਂ ਕਹਿੰਦੇ ਕਿ ਇਸਨੂੰ ਰੋਕੋ। ਅਸੀਂ ਇਹ ਨਹੀਂ ਕਹਿੰਦੇ ਕਿ ਤੁਹਾਡੇ ਕੋਲ..., ਕੋਈ ਸੈਕਸ ਜੀਵਨ ਨਹੀਂ ਹੈ। ਪਰ ਅਸੀਂ ਕਹਿੰਦੇ ਹਾਂ, 'ਹਾਂ, ਤੁਹਾਡੇ ਕੋਲ ਸੈਕਸ ਜੀਵਨ ਹੈ—ਕ੍ਰਿਸ਼ਨ ਲਈ। ਤੁਸੀਂ ਕ੍ਰਿਸ਼ਨ ਭਾਵਨਾ ਭਾਵਿਤ ਬੱਚੇ ਪੈਦਾ ਕਰੋ। ਸੌ ਵਾਰ ਤੁਹਾਡੇ ਕੋਲ ਸੈਕਸ ਜੀਵਨ ਹੈ। ਪਰ ਬਿੱਲੀਆਂ ਅਤੇ ਕੁੱਤੇ ਨਾ ਬਣਾਓ'। ਇਹ ਸਾਡਾ ਪ੍ਰਸਤਾਵ ਹੈ।"
700513 - ਪ੍ਰਵਚਨ ISO 09 - ਲਾੱਸ ਐਂਜ਼ਲਿਸ