PA/700518 ਪ੍ਰਵਚਨ - ਸ਼੍ਰੀਲ ਪ੍ਰਭੁਪਾਦ ਵੱਲੋਂ ਲਾੱਸ ਐਂਜ਼ਲਿਸ ਵਿੱਚ ਬੋਲੀ ਅੰਮ੍ਰਿਤ ਬਾਣੀ

PA/Punjabi - ਸ਼੍ਰੀਲ ਪ੍ਰਭੁਪਾਦ ਦੀ ਅੰਮ੍ਰਿਤ ਬਾਣੀ
"ਚਾਹੇ ਕਰਮੀ ਹੋਣ ਜਾਂ ਗਿਆਨੀ ਜਾਂ ਯੋਗੀ, ਉਹ ਹਮੇਸ਼ਾ..., ਉਨ੍ਹਾਂ ਵਿੱਚੋਂ ਹਰ ਕੋਈ, ਉੱਚਾ ਉੱਠਣ ਦੀ ਕੋਸ਼ਿਸ਼ ਕਰ ਰਿਹਾ ਹੈ। ਅਤੇ ਉਨ੍ਹਾਂ ਤੋਂ ਉੱਪਰ ਭਗਤ ਹਨ। ਇਸ ਲਈ ਭਗਤ ਦਾ ਸਥਾਨ ਸਭ ਤੋਂ ਉੱਚਾ ਹੈ ਕਿਉਂਕਿ ਭਗਤੀ ਦੁਆਰਾ ਹੀ ਤੁਸੀਂ ਸਮਝ ਸਕਦੇ ਹੋ ਕਿ ਪਰਮਾਤਮਾ ਕੀ ਹੈ। ਭਗਤੀ ਮਾਮ ਅਭਿਜਾਨਾਤਿ (ਭ.ਗ੍ਰੰ. 18.55), ਕ੍ਰਿਸ਼ਨ ਕਹਿੰਦੇ ਹਨ। ਉਹ ਇਹ ਨਹੀਂ ਕਹਿੰਦੇ ਕਿ 'ਕਰਮ ਦੁਆਰਾ ਕੋਈ ਮੈਨੂੰ ਸਮਝ ਸਕਦਾ ਹੈ'। ਉਹ ਇਹ ਨਹੀਂ ਕਹਿੰਦੇ ਕਿ 'ਗਿਆਨ ਦੁਆਰਾ ਕੋਈ ਮੈਨੂੰ ਸਮਝ ਸਕਦਾ ਹੈ'। ਉਹ ਇਹ ਨਹੀਂ ਕਹਿੰਦੇ ਕਿ 'ਯੋਗ ਦੁਆਰਾ ਕੋਈ ਮੈਨੂੰ ਸਮਝ ਸਕਦਾ ਹੈ'। ਉਹ ਸਪੱਸ਼ਟ ਤੌਰ 'ਤੇ ਕਹਿੰਦੇ ਹਨ, ਭਗਤੀ ਮਾਮ ਅਭਿਜਾਨਾਤਿ: 'ਸਿਰਫ਼ ਭਗਤੀ ਸੇਵਾ ਦੁਆਰਾ ਕੋਈ ਸਮਝ ਸਕਦਾ ਹੈ'। ਯਵਾਨ ਯਸ਼ ਚਾਸਮਿ ਤੱਤਵਤ: (ਭ.ਗ੍ਰੰ. 18.55)। ਉਸਨੂੰ ਜਿਵੇਂ ਉਹ ਹੈ, ਜਾਣਨਾ, ਇਹੀ ਭਗਤੀ ਹੈ। ਇਸ ਲਈ ਭਗਤੀ ਸੇਵਾ ਤੋਂ ਬਿਨਾਂ, ਪਰਮ ਸੱਚ ਨੂੰ ਸਮਝਣ ਦੀ ਕੋਈ ਸੰਭਾਵਨਾ ਨਹੀਂ ਹੈ।"
700518 - ਪ੍ਰਵਚਨ ISO 13-15 - ਲਾੱਸ ਐਂਜ਼ਲਿਸ