PA/740105 - ਸ਼੍ਰੀਲ ਪ੍ਰਭੁਪਾਦ ਵੱਲੋਂ ਲਾੱਸ ਐਂਜ਼ਲਿਸ ਵਿੱਚ ਬੋਲੀ ਅੰਮ੍ਰਿਤ ਬਾਣੀ

PA/Punjabi - ਸ਼੍ਰੀਲ ਪ੍ਰਭੁਪਾਦ ਦੀ ਅੰਮ੍ਰਿਤ ਬਾਣੀ
"ਯਮਰਾਜ ਇੱਕ ਮਹਾਨ ਭਗਤ ਹੈ, ਵੈਸ਼ਣਵ। ਸਾਨੂੰ ਯਮਰਾਜ ਤੋਂ ਡਰਨਾ ਨਹੀਂ ਚਾਹੀਦਾ। ਜੋ ਭਗਤ ਹਨ, ਉਹ ਹਨ। ਯਮਰਾਜ ਕਹਿੰਦੇ ਹਨ ਕਿ, "ਮੈਂ ਉਨ੍ਹਾਂ ਨੂੰ ਸਤਿਕਾਰ ਦਿੰਦਾ ਹਾਂ, ਮੇਰਾ ਪ੍ਰਣਾਮ।" ਉਸਨੇ ਆਪਣੇ ਦੂਤਾਂ ਨੂੰ ਸਲਾਹ ਦਿੱਤੀ ਕਿ, "ਮੇਰੇ ਭਗਤਾਂ ਕੋਲ ਨਾ ਜਾਓ। ਉਨ੍ਹਾਂ ਨੂੰ ਮੇਰੇ ਦੁਆਰਾ ਸਤਿਕਾਰ ਦਿੱਤਾ ਜਾਣਾ ਹੈ। ਤੁਸੀਂ ਉਨ੍ਹਾਂ ਲੋਕਾਂ ਕੋਲ ਜਾਓ ਜੋ ਹਰੇ ਕ੍ਰਿਸ਼ਨ ਮੰਤਰ ਦਾ ਜਾਪ ਕਰਨ ਤੋਂ ਝਿਜਕਦੇ ਹਨ। ਤੁਸੀਂ ਉੱਥੇ ਜਾਓ ਅਤੇ ਉਨ੍ਹਾਂ ਨੂੰ ਨਿਆਂ ਲਈ ਇੱਥੇ ਲਿਆਓ।" ਈਸਾਈ ਵੀ "ਨਿਆਂ ਦਾ ਦਿਨ" ਮੰਨਦੇ ਹਨ। ਨਿਆਂ ਯਮਰਾਜ ਦੁਆਰਾ ਦਿੱਤਾ ਜਾਂਦਾ ਹੈ। ਪਰ ਨਿਆਂ ਲਈ ਉਸ ਦੇ ਦਰਬਾਰ ਵਿੱਚ ਕੌਣ ਜਾਂਦਾ ਹੈ? ਅਪਰਾਧੀ, ਜੋ ਸ਼ਰਧਾਲੂ ਨਹੀਂ ਹਨ, ਜੋ ਕ੍ਰਿਸ਼ਨ ਭਾਵਨਾ ਭਾਵਿਤ ਨਹੀਂ ਹਨ, ਉਹ ਯਮਰਾਜ ਦੇ ਦਰਬਾਰ ਵਿੱਚ ਜਾਂਦੇ ਹਨ। ਇਸ ਲਈ ਦੂਜੇ ਸ਼ਬਦਾਂ ਵਿੱਚ, ਇਹ ਯਮਰਾਜ ਦਾ ਫਰਜ਼ ਹੈ ਕਿ ਉਹ ਇਹ ਦੇਖਣ ਕਿ ਹਰ ਕੋਈ ਕ੍ਰਿਸ਼ਨ ਭਾਵਨਾ ਭਾਵਿਤ ਬਣ ਰਿਹਾ ਹੈ।"
740105 - ਪ੍ਰਵਚਨ SB 01.16.08 - ਲਾੱਸ ਐਂਜ਼ਲਿਸ