PA/740423 ਪ੍ਰਵਚਨ - ਸ਼੍ਰੀਲ ਪ੍ਰਭੁਪਾਦ ਵੱਲੋਂ ਹੈਦਰਾਬਾਦ ਵਿੱਚ ਬੋਲੀ ਅੰਮ੍ਰਿਤ ਬਾਣੀ

PA/Punjabi - ਸ਼੍ਰੀਲ ਪ੍ਰਭੁਪਾਦ ਦੀ ਅੰਮ੍ਰਿਤ ਬਾਣੀ
"ਇਸ ਲਈ ਕ੍ਰਿਸ਼ਨ ਨਾਲ ਖੇਡਣਾ, ਕ੍ਰਿਸ਼ਨ ਦਾ ਸਾਥੀ ਬਣਨਾ, ਕ੍ਰਿਸ਼ਨ ਨਾਲ ਨੱਚਣਾ, ਇਹ ਕੋਈ ਆਮ ਗੱਲ ਨਹੀਂ ਹੈ। ਅਸੀਂ ਇਹ ਕਰਨਾ ਚਾਹੁੰਦੇ ਹਾਂ। ਅਸੀਂ ਇੱਥੇ ਇਹ ਕਰਨਾ ਚਾਹੁੰਦੇ ਹਾਂ। ਸਾਡੇ ਕੋਲ ਬਹੁਤ ਸਾਰੇ ਖੇਡ ਕਲੱਬ ਹਨ, ਨਾਚ ਕਲੱਬ, ਕਿਉਂਕਿ ਅਸੀਂ ਇਹ ਕਰਨਾ ਚਾਹੁੰਦੇ ਹਾਂ। ਪਰ ਅਸੀਂ ਇਸ ਭੌਤਿਕ ਸੰਸਾਰ ਵਿੱਚ ਕਰਨਾ ਚਾਹੁੰਦੇ ਹਾਂ। ਇਹ ਸਾਡਾ ਨੁਕਸ ਹੈ। ਉਹੀ ਚੀਜ਼, ਤੁਸੀਂ ਕ੍ਰਿਸ਼ਨ ਨਾਲ ਕਰ ਸਕਦੇ ਹੋ। ਬੱਸ ਕ੍ਰਿਸ਼ਨ ਭਾਵਨਾ ਅੰਮ੍ਰਿਤ ਬਣੋ ਅਤੇ ਤੁਹਾਨੂੰ ਮੌਕਾ ਮਿਲੇਗਾ। ਤੁਸੀਂ ਇੱਥੇ ਖੇਡ ਅਤੇ ਨੱਚਣ ਲਈ ਕਿਉਂ ਪੀੜਿਤ ਹੋ ਰਹੇ ਹੋ? ਇਸਨੂੰ ਧਰਮਸਯ ਹਯ ਆਪਵਰਗਯਸਯ (SB 1.2.9) ਕਿਹਾ ਜਾਂਦਾ ਹੈ। ਇਸਨੂੰ ਰੋਕੋ, ਮੇਰਾ ਮਤਲਬ ਹੈ, ਭੌਤਿਕ ਜੀਵਨ ਦੀ ਹਮੇਸ਼ਾਂ ਦੁਖਦਾਈ ਸਥਿਤੀ ਨੂੰ ਰੋਕੋ। ਤਯਕਤਵਾ ਦੇਹੰ ਪੁਨਰ ਜਨਮ ਨੈਤੀ (BG 4.9)। ਕਿਉਂਕਿ ਸਾਨੂੰ ਇਹ ਭੌਤਿਕ ਸਰੀਰ ਮਿਲਿਆ ਹੈ। ਇਸ ਭੌਤਿਕ ਸਰੀਰ ਦਾ ਅਰਥ ਹੈ ਸਾਰੇ ਦੁੱਖਾਂ ਦਾ ਭੰਡਾਰ। ਨਕਲੀ ਢੰਗ ਨਾਲ, ਅਖੌਤੀ ਵਿਗਿਆਨਕ ਤਰੱਕੀ ਨਾਲ, ਅਸੀਂ ਠੀਕ ਕਰਨ ਦੀ ਕੋਸ਼ਿਸ਼ ਕਰ ਰਹੇ ਹਾਂ, ਪਰ ਇਹ ਅਸਲੀ ਖੁਸ਼ੀ ਨਹੀਂ ਹੈ।"
740423 - ਪ੍ਰਵਚਨ SB 01.02.09 - ਹੈਦਰਾਬਾਦ