PA/741107 ਪ੍ਰਵਚਨ - ਸ਼੍ਰੀਲ ਪ੍ਰਭੁਪਾਦ ਵੱਲੋਂ ਮੁੰਬਈ ਵਿੱਚ ਬੋਲੀ ਅੰਮ੍ਰਿਤ ਬਾਣੀ

PA/Punjabi - ਸ਼੍ਰੀਲ ਪ੍ਰਭੁਪਾਦ ਦੀ ਅੰਮ੍ਰਿਤ ਬਾਣੀ
"ਇਸ ਭੌਤਿਕ ਸੰਸਾਰ ਨੂੰ ਵੈਦਿਕ ਸਾਹਿਤ ਵਿੱਚ ਹਨੇਰੇ ਵਜੋਂ ਦਰਸਾਇਆ ਗਿਆ ਹੈ। ਅਸਲ ਵਿੱਚ ਇਹ ਹਨੇਰਾ ਹੈ, ਇਸ ਲਈ ਸਾਨੂੰ ਸੂਰਜ ਦੀ ਰੌਸ਼ਨੀ, ਚੰਨ ਦੀ ਰੌਸ਼ਨੀ, ਬਿਜਲੀ ਦੀ ਰੋਸ਼ਨੀ ਦੀ ਲੋੜ ਹੈ। ਜੇ ਇਹ ਹਨੇਰਾ ਨਹੀਂ ਹੁੰਦਾ, ਤਾਂ ਇੰਨੇ ਸਾਰੇ ਪ੍ਰਕਾਸ਼ ਪ੍ਰਬੰਧ ਕਿਉਂ? ਅਸਲ ਵਿੱਚ, ਇਹ ਹਨੇਰਾ ਹੈ। ਨਕਲੀ ਤੌਰ 'ਤੇ, ਅਸੀਂ ਇਸਨੂੰ ਪ੍ਰਕਾਸ਼ ਬਣਾਇਆ ਹੈ। ਇਸ ਲਈ ਵੈਦਿਕ ਹੁਕਮ ਹੈ ਕਿ "ਆਪਣੇ ਆਪ ਨੂੰ ਹਨੇਰੇ ਵਿੱਚ ਨਾ ਰੱਖੋ।" ਤਮਸੀ ਮਾ ਜੋਤਿਰ ਗਮ। "ਰੋਸ਼ਨੀ ਵੱਲ ਜਾਓ।" ਉਹ ਪ੍ਰਕਾਸ਼ ਅਧਿਆਤਮਿਕ ਸੰਸਾਰ ਹੈ। ਇਹ ਸਿੱਧੇ ਤੌਰ ਤੇ ਕ੍ਰਿਸ਼ਨ ਦਾ ਪ੍ਰਕਾਸ਼, ਜਾਂ ਸਰੀਰਕ ਕਿਰਨਾਂ ਹਨ।"
741107 - ਪ੍ਰਵਚਨ SB 03.25.07 - ਮੁੰਬਈ