PA/741127 ਪ੍ਰਵਚਨ - ਸ਼੍ਰੀਲ ਪ੍ਰਭੁਪਾਦ ਵੱਲੋਂ ਮੁੰਬਈ ਵਿੱਚ ਬੋਲੀ ਅੰਮ੍ਰਿਤ ਬਾਣੀ

PA/Punjabi - ਸ਼੍ਰੀਲ ਪ੍ਰਭੁਪਾਦ ਦੀ ਅੰਮ੍ਰਿਤ ਬਾਣੀ
"ਸਾਡਾ ਮੁੱਖ ਕੰਮ ਕ੍ਰਿਸ਼ਨ ਦੀ ਸੇਵਾ ਕਰਨਾ ਹੈ। ਵ੍ਰਿੰਦਾਵਨ ਵਿੱਚ, ਗੋਲੋਕ ਵ੍ਰਿੰਦਾਵਨ ਵਿੱਚ, ਕੋਈ ਕ੍ਰਿਸ਼ਨ ਦੀ ਸੇਵਾ ਉਸਦੇ ਦੋਸਤ, ਗਊ ਚਰਵਾਹੇ ਵਜੋਂ ਕਰ ਰਿਹਾ ਹੈ। ਕੋਈ ਕ੍ਰਿਸ਼ਨ ਦੀ ਗੋਪੀ ਵਜੋਂ, ਪ੍ਰੇਮੀ ਵਜੋਂ ਸੇਵਾ ਕਰ ਰਿਹਾ ਹੈ। ਕੋਈ ਕ੍ਰਿਸ਼ਨ ਦੀ ਪਿਤਾ ਅਤੇ ਮਾਤਾ ਵਜੋਂ, ਮਾਤਾ ਯਸ਼ੋਦਾ, ਨੰਦ ਮਹਾਰਾਜਾ ਵਜੋਂ ਸੇਵਾ ਕਰ ਰਿਹਾ ਹੈ। ਕੋਈ ਸੇਵਕ, ਰੁੱਖ, ਪਾਣੀ, ਫੁੱਲ, ਜ਼ਮੀਨ, ਗਊ, ਵੱਛੇ ਵਜੋਂ, ਕ੍ਰਿਸ਼ਨ ਦਾ ਮਿੱਤਰ ਹੈ। ਕਈ ਤਰੀਕਿਆਂ ਨਾਲ। ਇਹ ਸਾਡਾ ਕੰਮ ਹੈ। ਪਰ ਕਿਸੇ ਨਾ ਕਿਸੇ ਤਰ੍ਹਾਂ ਅਸੀਂ ਕ੍ਰਿਸ਼ਨ ਦੀ ਸੇਵਾ ਕਰਨਾ ਪਸੰਦ ਨਹੀਂ ਕੀਤਾ। ਇਸ ਲਈ ਸਾਨੂੰ ਕੁਦਰਤ ਦੇ ਤਿੰਨ ਗੁਣਾਂ ਵਿੱਚ ਮਾਇਆ ਦੀ ਸੇਵਾ ਵਿੱਚ ਲਗਾਇਆ ਗਿਆ ਹੈ।"
741127 - ਪ੍ਰਵਚਨ SB 03.25.27 - ਮੁੰਬਈ